Bulauna Ni aaya Lyrics in Punjabi – Satinder Sartaj
ਕਦੀ ਪਿਆਰ ਸਾਨੂੰ
ਕਦੀ ਪਿਆਰ ਸਾਨੂੰ ਜਤਾਉਣਾ ਨੀ ਆਇਆ
ਓਹ ਕੋਲੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ ਜਤਾਉਣਾ ਨੀ ਆਇਆ
ਓਹ ਕੋਲੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ
ਜਿਵੇਂ ਕਿ ਉਦੋਂ ਜਾਨ ਸ਼ੀਸ਼ੇ ਦੀ ਹੋ ਗਈ
ਸ਼ੀਸ਼ੇ ਦੀ ਹੋ ਗਈ
ਜਿਵੇਂ ਕਿ ਉਦੋਂ ਪੌਣ ਚੱਲਦੀ ਖਲੋ ਗਈ
ਚੱਲਦੀ ਖਲੋ ਗਈ
ਇਸ਼ਾਰੇ ਨਾ ਹੱਥ ਵੀ
ਇਸ਼ਾਰੇ ਨਾ ਹੱਥ ਵੀ ਹਿਲਾਉਣਾ ਨੀ ਆਇਆ
ਓਹ ਕੋਲੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ
ਕੇ ਧੜਕਣ ਦਿਲਾਂ ਦੀ ਵਧੀ ਬੇ-ਮੁਹਾਰੀ
ਵਧੀ ਬੇ-ਮੁਹਾਰੀ
ਕੀ ਹੋਸ਼-ਓ-ਹਵਸਾਂ ਨੇ ਲਾਈ ਉਡਾਰੀ
ਲਾਈ ਉਡਾਰੀ
ਮਗਰ ਹਾਲ ਫਿਰ ਵੀ
ਮਗਰ ਹਾਲ ਫਿਰ ਵੀ ਸੁਣਾਉਣਾ ਨੀ ਆਇਆ
ਓਹ ਕੋਲੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ
ਓਹਨਾ ਦੇਖਿਆ ਸੀ ਜਦੋਂ ਨੇੜੇ ਆਕੇ
ਜਦੋਂ ਨੇੜੇ ਆਕੇ
ਜੀ ਦੱਸੀਏ ਕੀ ਗੁਜ਼ਰੀ ਸੀ ਨਜ਼ਰਾਂ ਮਿਲਾ ਕੇ
ਨਜ਼ਰਾਂ ਮਿਲਾ ਕੇ
ਫਿਰ ਅੱਖੀਆਂ ਨੂੰ ਇਸ਼ਕਾ
ਫਿਰ ਅੱਖੀਆਂ ਨੂੰ ਇਸ਼ਕਾ ਛੁਪਾਉਣਾ ਨੀ ਆਇਆ
ਓਹ ਕੋਲੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ
ਕੇ ਜਿਸ ਥਾਂ ਖੜੇ ਸੀ ਓਹਦਾ ਨਾਂ ਵੀ ਭੁੱਲਿਆ
ਓਹਦਾ ਨਾਂ ਵੀ ਭੁੱਲਿਆ
ਹਾਂ “ਸਰਤਾਜ” ਸਾਨੂੰ ਮੁਕਾਵਣ ਤੇ ਤੁੱਲਿਆ
ਮੁਕਾਵਣ ਤੇ ਤੁੱਲਿਆ
ਕਿਹਾ ਗਾਉਣ ਨੂੰ
ਕਿਹਾ ਗਾਉਣ ਨੂੰ ਸਾਨੂੰ ਗਾਉਣਾ ਨੀ ਆਇਆ
ਓਹ ਕੋਲੋਂ ਦੀ ਲੰਘਿਆ, ਬੁਲਾਉਣਾ ਨੀ ਆਇਆ
ਕਦੀ ਪਿਆਰ ਸਾਨੂੰ
Also Read



